‘ਆਪ’ ਸਰਕਾਰ ਦੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ ਗਾਜ਼ੀਪੁਰ ਲੈਂਡਫਿਲ ’ਚ ਲੱਗੀ ਅੱਗ: ਭਾਜਪਾ

ਨਵੀਂ ਦਿੱਲੀ, 22 ਅਪਰੈਲ- ਭਾਜਪਾ ਦੀ ਦਿੱਲੀ ਇਕਾਈ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਗਾਜ਼ੀਪੁਰ ‘ਲੈਂਡਫਿਲ’ ਸਾਈਟ (ਕੂੜਾ ਇਕੱਠਾ ਕਰਨ ਵਾਲੀ ਥਾਂ) ਦਾ ਦੌਰਾ ਕੀਤਾ, ਜਿੱਥੇ ਇੱਕ ਦਿਨ ਪਹਿਲਾਂ ਕੂੜੇ ਨੂੰ ਅੱਗ ਲੱਗ ਗਈ ਸੀ ਅਤੇ ਦੋਸ਼ ਲਾਇਆ ਕਿ ਇਹ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ‘ਭ੍ਰਿਸ਼ਟਾਚਾਰ’ ਦੀ ਮਿਸਾਲ ਹੈ। ਸ੍ਰੀ ਸਚਦੇਵਾ ਨੇ ਦਾਅਵਾ ਕੀਤਾ ਕਿ […]

ਸੁਪਰੀਮ ਕੋਰਟ ਨੇ 14 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਾਉਣ ਦੀ ਇਜਾਜ਼ਤ ਦਿੱਤੀ

ਨਵੀਂ ਦਿੱਲੀ, 22 ਅਪਰੈਲ- ਸੁਪਰੀਮ ਕੋਰਟ ਨੇ 14 ਸਾਲ ਦੀ ਕਥਿਤ ਬਲਾਤਕਾਰ ਪੀੜਤਾ ਨੂੰ ਲਗਪਗ 30 ਹਫ਼ਤਿਆਂ ਦਾ ਗਰਭਪਾਤ ਕਰਾਉਣ ਦੀ ਦੀ ਇਜਾਜ਼ਤ ਦਿੱਤੀ ਹੈ। ਅਦਾਲਤ ਨੇ ਨਾਬਾਲਗ ਬਲਾਤਕਾਰ ਪੀੜਤ ਦੀ ਮੈਡੀਕਲ ਗਰਭਪਾਤ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਨੂੰ ਖਾਰਜ ਕਰਨ ਵਾਲੇ ਬੰਬੇ ਹਾਈ ਕੋਰਟ ਦੇ ਹੁਕਮ ਨੂੰ ਰੱਦ ਕਰ ਦਿੱਤਾ।

ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਨੇ ਲਾਇਆ ਲੰਗਰ

ਰਾਜਪੁਰਾ 21 ਅਪ੍ਰੇਲ (ਕੰਬੋਜ ਸੂਲਰ)- ਅੱਜ ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਵੱਲੋਂ ਰਾਜਪੁਰਾ ਟਾਊਨ ਟਰੰਕ ਮਾਰਕੀਟ ਵਿੱਚ ਰਾਹਗੀਰਾਂ ਲਈ ਕੜੀ ਚਾਵਲ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਬੁਧਰਾਮ ਜੈਨ ਰਮਨ ਜੈਨ ਪਵਨ ਜੈਨ ਅਤੇ ਸੰਜੀਵ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਮਹਾਂਵੀਰ ਜਯੰਤੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ […]

ਬੇਬੀ ਉਤਪਾਦਾਂ ’ਚ ਚੀਨੀ ਦਾ ਮਾਮਲਾ: ਐੱਫਐੱਸਐੱਸਏਆਈ ਨੂੰ ਜਾਂਚ ਕਰਨ ਲਈ ਕਿਹਾ

ਨਵੀਂ ਦਿੱਲੀ, 19 ਅਪਰੈਲ- ਕੇਂਦਰ ਖਪਤਕਾਰ ਅਧਿਕਾਰ ਰੱਖਿਆ ਅਥਾਰਟੀ (ਸੀਸੀਪੀਏ) ਨੇ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ (ਐੱਫਐੱਸਐੱਸਏਆਈ) ਨੂੰ ਨੈਸਲੇ ਦੇ ਬੱਚਿਆ ਦੇ ਬੇਬੀ ਉਤਪਾਦਾਂ ਵਿੱਚ ਚੀਨੀ ਹੋਣ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਕਿਹਾ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀਸੀਪੀਏ) ਦੀ ਮੁਖੀ ਨਿਧੀ ਖਰੇ ਨੇ ਦੱਸਿਆ, ‘ਅਸੀਂ ਐੱਫਐੱਸਐੱਸਏਆਈ […]

ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਲੋਕ ਸਭਾ ਚੋਣਾਂ-2024 ਦਾ ਪਹਿਲਾ ਗੇੜ: 102 ਹਲਕਿਆਂ ’ਚ ਪੈ ਰਹੀਆਂ ਨੇ ਵੋਟਾਂ

ਨਵੀਂ ਦਿੱਲੀ, 19 ਅਪਰੈਲ- ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ 102 ਸੀਟਾਂ ’ਤੇ ਪੋਲਿੰਗ ਹੋ ਰਹੀ ਹੈ। ਅੱਜ ਅੱਠ ਕੇਂਦਰੀ ਮੰਤਰੀਆਂ, ਦੋ ਸਾਬਕਾ ਮੁੱਖ ਮੰਤਰੀਆਂ ਅਤੇ ਸਾਬਕਾ ਰਾਜਪਾਲ ਸਮੇਤ 1600 ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਵੋਟਿੰਗ ਵਾਲੇ ਇਹ ਹਲਕੇ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ’ਚ […]