ਭਾਰਤ ਨੂੰ ਟੈਸਟ ਕ੍ਰਿਕਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਦਿਖਾਉਣ ਲਈ ਆਈਸੀਸੀ ਨੇ ਮੁਆਫ਼ੀ ਮੰਗੀ

ਭਾਰਤ ਨੂੰ ਟੈਸਟ ਕ੍ਰਿਕਟ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਦਿਖਾਉਣ ਲਈ ਆਈਸੀਸੀ ਨੇ ਮੁਆਫ਼ੀ ਮੰਗੀ

ਦੁਬਈ, 16 ਫਰਵਰੀ- ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਉਸ ਤਕਨੀਕੀ ਖ਼ਰਾਬੀ ਲਈ ਮੁਆਫ਼ੀ ਮੰਗੀ ਹੈ, ਜਿਸ ਕਾਰਨ ਭਾਰਤ ਨੂੰ ਬੁੱਧਵਾਰ ਨੂੰ ਪੁਰਸ਼ਾਂ ਦੀ ਟੈਸਟ ਟੀਮ ਰੈਂਕਿੰਗ ਵਿੱਚ ਆਸਟਰੇਲੀਆ ਤੋਂ ਅੱਗੇ ਪਹਿਲੇ ਸਥਾਨ ’ਤੇ ਦਿਖਾਇਆ ਗਿਆ ਸੀ। ਕੁਝ ਘੰਟਿਆਂ ਬਾਅਦ ਆਈਸੀਸੀ ਨੇ ਇੱਕ ਹੋਰ ਅਪਡੇਟ ਕੀਤੀ ਸੂਚੀ ਜਾਰੀ ਕੀਤੀ ਜਿਸ ਵਿੱਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ […]

ਭਾਰਤ-ਆਸਟਰੇਲੀਆ ਵਿਚਾਲੇ ਹੁਣ ਤੀਜਾ ਕ੍ਰਿਕਟ ਟੈਸਟ ਧਰਮਸ਼ਾਲਾ ਦੀ ਥਾਂ ਇੰਦੌਰ ’ਚ ਖੇਡਿਆ ਜਾਵੇਗਾ

ਭਾਰਤ-ਆਸਟਰੇਲੀਆ ਵਿਚਾਲੇ ਹੁਣ ਤੀਜਾ ਕ੍ਰਿਕਟ ਟੈਸਟ ਧਰਮਸ਼ਾਲਾ ਦੀ ਥਾਂ ਇੰਦੌਰ ’ਚ ਖੇਡਿਆ ਜਾਵੇਗਾ

ਨਵੀਂ ਦਿੱਲੀ, 13 ਫਰਵਰੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਅੱਜ ਕਿਹਾ ਹੈ ਕਿ ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਤੀਜੇ ਟੈਸਟ ਨੂੰ ਧਰਮਸ਼ਾਲਾ ਦੇ ਐੱਚਪੀਸੀਏ ਸਟੇਡੀਅਮ ਤੋਂ ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਤੀਜਾ ਟੈਸਟ 1 ਤੋਂ 5 ਮਾਰਚ ਤੱਕ ਖੇਡਿਆ ਜਾਣਾ ਹੈ।

ਭਾਰਤ ਨੇ ਆਸਟਰੇਲੀਆ ਨੂੰ ਨਾਗਪੁਰ ਟੈਸਟ ’ਚ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਭਾਰਤ ਨੇ ਆਸਟਰੇਲੀਆ ਨੂੰ ਨਾਗਪੁਰ ਟੈਸਟ ’ਚ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਨਾਗਪੁਰ, 11 ਫਰਵਰੀ- ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ ’ਚ1-0 ਦੀ ਲੀਡ ਲੈ ਲਈ। ਦੂਜੀ ਪਾਰੀ ’ਚ ਆਸਟਰੇਲਿਆਈ ਬੱਲੇਬਾਜ਼ਾਂ ਦੀ ਇਕ ਨਾ ਚੱਲੀ। ਭਾਰਤ ਵੱਲੋਂ ਅਸ਼ਵਿਨ ਨੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਅਕਸ਼ਰ ਪਟੇਲ ਦੀਆਂ 84 ਦੌੜਾਂ ਦੀ […]

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਸ਼ੁਭਮਨ ਮਹੀਨੇ ਦੇ ਸਰਵੋਤਮ ਕ੍ਰਿਕਟ ਪੁਰਸਕਾਰ ਲਈ ਨਾਮਜ਼ਦ

ਦੁਬਈ:ਭਾਰਤੀ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਅੱਜ ਆਈਸੀਸੀ ਵੱਲੋਂ ਮਹੀਨੇ ਦੇ ਸਰਵੋਤਮ ਕ੍ਰਿਕਟਰ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਵੋਨ ਕਾਨਵੇਅ ਪੁਰਸਕਾਰ ਦੀ ਦੌੜ ਵਿੱਚ ਤੀਸਰਾ ਖਿਡਾਰੀ ਹੈ। ਸ਼ੁਭਮਨ ਨੇ ਪਿਛਲੇ ਮਹੀਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ […]

ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਡੋਪਿੰਗ ’ਚ ਫੇਲ੍ਹ, 21 ਮਹੀਨਿਆਂ ਦੀ ਪਾਬੰਦੀ ਲੱਗੀ

ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ਡੋਪਿੰਗ ’ਚ ਫੇਲ੍ਹ, 21 ਮਹੀਨਿਆਂ ਦੀ ਪਾਬੰਦੀ ਲੱਗੀ

ਨਵੀਂ ਦਿੱਲੀ, 4 ਫਰਵਰੀ- ਭਾਰਤ ਦੀ ਸਟਾਰ ਜਿਮਨਾਸਟ ਦੀਪਾ ਕਰਮਾਕਰ ’ਤੇ ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਵੱਲੋਂ ਕਰਵਾਏ ਡੋਪ ਟੈਸਟ ’ਚ ਫੇਲ੍ਹ ਹੋਣ ਕਾਰਨ 21 ਮਹੀਨਿਆਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਪਿਛਲੇ ਸਾਲ ਭਾਰਤੀ ਅਧਿਕਾਰੀਆਂ ਵੱਲੋਂ ਕੀਤੇ ਗਏ ਦਾਅਵੇ ਕਿ ਉਸ ਦੀ ਮੁਅੱਤਲੀ ਡੋਪਿੰਗ ਨਾਲ ਸਬੰਧਤ ਨਹੀਂ ਸੀ, ਝੂਠੀ ਨਿਕਲੀ।

1 59 60 61 62 63 374