ਪਟਿਆਲਾ, 16 ਸਤੰਬਰ (ਕੰਬੋਜ)- ਪਿੰਡ ਮਵੀਸੱਪਾਂ ਵਿਖੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਕ੍ਰਿਸ਼ਨ ਸਿੰਘ ਧੀਮਾਨ ਦੀ ਅਗਵਾਈ ਵਿਚ ਬਾਬਾ ਗੁਸ਼ਾਈ ਸਾਹਿਬ ਦੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ, ਜਿਸ ਵਿਚ ਪੰਜਾਬ ਅਤੇ ਹਰਿਆਣਾ ਦੀਆਂ ਨਾਮਵਰ ਟੀਮਾਂ ਨੇ ਭਾਗ ਲਿਆ।ਇਸ ਕਬੱਡੀ ਕੱਪ ਦਾ ਉਦਘਾਟਨ ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ ਵਲੋਂ ਕੀਤਾ ਗਿਆ ਅਤੇ ਇਨਾਮ ਵੰਡਣ ਦੀ ਰਸਮ ਐਮ. ਐਲ. ਏ. ਸਮਾਣਾ ਚੇਤਨ ਸਿੰਘ ਜੌੜੇਮਾਜਰਾ, ਸੁਰਜੀਤ ਸਿੰਘ ਰੱਖੜਾ ਅਤੇ ਨੰਬਰਦਾਰ ਗਮਦੂਰ ਸਿੰਘ ਖੇੜਕੀ ਵਲੋਂ ਕੀਤੀ ਗਈ।ਸ੍ਰ. ਸੁਰਜੀਤ ਸਿੰਘ ਰੱਖੜਾ ਵਲੋਂ ਕਲੱਬ ਨੂੰ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।ਨੰਬਰਦਾਰ ਗਮਦੂਰ ਸਿੰਘ ਖੇੜਕੀ ਨੇ ਕਿਹਾ ਕਿ ਕਲੱਬ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿ ਉਹ ਨੌਜਵਾਨਾਂ ਨੂੰ ਖੇੜਾਂ ਨਾਲ ਜੋੜ ਰਹੇ ਹਨ।ਅੰਤ ਵਿਚ ਕਲੱਬ ਵਲੋਂ ਹਾਜ਼ਰ ਸਖਸ਼ੀਅਤਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।


